How to type Punjabi on Windows Phone 8 ( Lumia 520, Lumia 920 etc)

iPhone,Samsung Galaxy wale taan punjabi type kar lainde aa,par jihne Lumia 520 ya hor kise Windows Phone 8 wale  punjabi kiven likhan?
(Works on Nokia Lumia 520,620,720,820,920,1020 etc)

hall number 1:Je net challda hai taan "Type Punjabi" naam di app karo eh angrezi ton punjabi aape net ton kar dindi aa.
Link: http://www.windowsphone.com/en-in/store/app/type-punjabi/b6ddf3c3-82bf-4263-88d6-ffda3173af46



Hall number 2: Je net nahi challda,taan sirf ikk vari net chalao te eh site
Internet Explorer vich jaake kholo

http://www.branah.com/punjabi




Tin bindian wale icon te click karo,fer "Pin to Start" te click karo.

Start Screen de bilkul neeche website da bookmark ban javega.

Iste click karo te site nu fir ton load hon devo.




Bass kamm ho gia,Hun eh bookmark offline/bgair net ton v khullega.
Bus Internet Explorer di history nu clear naa kita jave taan.
Je karni v pave taan net chalaake tile ton site nu ikk vaar fer load kar lavo,punjabi offline type hona fer shuru ho javegi.

Google Chrome ਤੇ ਪੰਜਾਬੀ ਵੈਬਸਾਈਟਜ਼ ਵਿੱਚ ਆਉਂਦੀਆਂ ਡੱਬੀਆਂ ਦਾ ਹੱਲ

ਗੂਗਲ ਕ੍ਰੋਮ ਵਿੱਚ ਪੰਜਾਬੀ ਵੈਬਸਾਈਟਜ਼ ਨੂੰ ਵੇਖਣ ਤੇ ਬੜੀ ਅਜੀਬ ਸਮੱਸਿਆ ਆਉਂਦੀ ਹੈ। ਕਈ ਵਾਰ ਫੇਸਬੁੱਕ ਜਾਂ ਕਿਸੇ ਹੋਰ ਵੈਬਸਾਈਟ ਜਿਸਤੇ ਪੰਜਾਬੀ ਲਿਖੀ ਹੋਵੇ, ਦੋ ਸ਼ਬਦਾਂ ਵਿਚਾਲੇ ਖਾਲੀ ਥਾਂ ਦੀ ਥਾਂ ਤੇ ਚੌਰਸ ਡੱਬੀਆਂ ਦਿਖਣ ਲੱਗ ਪੈਂਦੀਆਂ ਹਨ,ਜਿਸ ਨਾਲ ਲਿਖਿਆ ਸਮਝ ਵਿੱਚ ਨਹੀਂ ਆਉਂਦਾ।

ਯੂਨੀਕੋਡ ਤੋਂ ਅਨਮੋਲ ਲਿਪੀ ਫੌਂਟ ਕਨਵਰਟਰ

 ਯੂਨੀਕੋਡ ਅਧਾਰਿਤ ਫੌਂਟ ਇੰਟਰਨੈੱਟ ਉੱਪਰ ਅੱਜ ਕੱਲ ਬਹੁਤ ਵਰਤੋਂ ਵਿੱਚ ਹਨ। ਇਹ ਇੱਕ ਨਿਵੇਕਲੇ ਪਰ ਕਾਰਗਰ ਸਿਸਟਮ ਉੱਪਰ ਅਧਾਰਿਤ ਫੌਂਟ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਯੂਨੀਕੋਡ ਕੋਈ ਫੌਂਟ ਨਹੀਂ ਹੈ ਬਲਕਿ ਇੱਕ ਸਿਸਟਮ ਹੈ ਜਿਸ ਉੱਪਰ ਖਰੇ ਉੱਤਰਦੇ ਫੌਂਟ ਬਣਾਏ ਜਾ ਸਕਦੇ ਹਨ। ਜਿਵੇਂ ਕਿ ਪੰਜਾਬੀ ਵਿੱਚ ਅਨਮੋਲਯੂਨੀ,ਸਾਬ,ਰਾਵੀ,ਲੋਹਿਤ ਪੰਜਾਬੀ ਆਦਿ ਯੂਨੀਕੋਡ ਫੌਂਟ ਹਨ। ਪਰ ਅੱਜ ਕੱਲ ਅਨਮੋਲ ਲਿਪੀ ਫੌਂਟ ਅਜੇ ਵੀ ਬਹੁਤ ਵਰਤੋਂ ਵਿੱਚ ਆ ਰਿਹਾ ਹੈ। ਇਹ ਇੱਕ ਫੋਨੈਟਿਕ ਅਰਥਾਤ ਧੁਨੀ ਅਧਾਰਿਤ ਫੌਂਟ ਹੈ। ਜਿਵੇਂ ਕਿ ਇਸ ਵਿੱਚ 's' ਦੱਬਣ ਤੇ 'ਸ' ਟਾਈਪ ਹੁੰਦਾ ਹੈ। ਜ਼ਿਆਦਾਤਰ  ਦਫ਼ਤਰਾਂ ਦੇ ਕੰਪਿਊਟਰ ਯੂਨੀਕੋਡ ਦੇ ਅਨਕੂਲ ਨਹੀਂ ਹੁੰਦੇ,ਜਾਂ ਉਹਨਾਂ ਨੂੰ ਅਨਕੂਲ ਕੀਤਾ ਨਹੀਂ ਜਾਂਦਾ। ਕੰਪਿਊਟਰ ਯੂਨੀਕੋਡ ਦੇ ਅਨਕੂਲ ਬਣਾਏ ਬਗੈਰ ਉਸਤੇ ਯੂਨੀਕੋਡ ਵਿੱਚ ਕੰਮ ਨਹੀਂ ਕੀਤਾ ਜਾ ਸਕਦਾ। ਇਸ ਲਈ ਅਨਮੋਲ ਲਿਪੀ ਤੇ ਟਾਈਪ ਸਿੱਖੇ ਲੋਕ ਯੂਨੀਕੋਡ ਤੇ ਟਾਈਪ ਨਹੀਂ ਕਰ ਪਾਉਂਦੇ। ਜੇ ਕਰ ਉਨ੍ਹਾਂ ਪਾਸ ਕੋਈ ਫਾਈਲ ਯੂਨੀਕੋਡ ਵਿੱਚ ਆਉਂਦੀ ਹੈ, ਤਾਂ ਉਹਨਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਲਈ ਤਾਂ ਉਹਨਾਂ ਨੂੰ ਕਿਸੇ ਵੈਬਸਾਈਟ ਤੇ ਜਾਕੇ ਉਸਨੂੰ ਅਨਮੋਲ ਵਿੱਚ ਬਦਲਣਾ ਪੈਂਦਾ ਹੈ। ਪਰ ਜੇਕਰ ਕਿਸੇ ਕੋਲ ਇੰਟਰਨੈੱਟ ਦੀ ਸਹੂਲਤ ਨਾ ਹੋਵੇ, ਜਾਂ ਇੰਟਰਨੈੱਟ ਤੇ ਉਸਨੂੰ ਕਨਵਰਟ ਕਰਨਾ ਸੰਭਵ ਨਾ ਹੋਵੇ। ਇਸ ਲਈ GUCA ਦਾ ਨਿਰਮਾਣ ਕੀਤਾ ਗਿਆ। ਇਸ ਵਿੱਚ ਅਨਮੋਲ ਤੋਂ ਯੂਨੀਕੋਡ, ਅਨਮੋਲ ਤੋਂ ਸਤਲੁਜ, ਸਤਲੁਜ ਤੋਂ ਅਨਮੋਲ ਆਦਿ ਦੇ ਕਨਵਰਟਰ ਪਹਿਲਾਂ ਤੋਂ ਹੀ ਦਿੱਤੇ ਹੋਏ ਹਨ। ਪਰ ਯੂਨੀਕੋਡ ਤੋਂ ਅਨਮੋਲ ਦਾ ਕਨਵਰਟਰ ਨਹੀਂ ਸੀ ਦਿੱਤਾ ਗਿਆ। ਸੋ ਬੜੀ ਮਿਹਨਤ ਨਾਲ ਇਹ ਕਨਵਰਟਰ ਫਾਈਲ ਤਿਆਰ ਕੀਤੀ ਹੈ।
             
       ਵਰਤਣ ਦਾ ਤਰੀਕਾ : 1) ਸਭ ਤੋਂ ਪਹਿਲਾਂ ਇਸ .zip ਫਾਈਲ ਨੂੰ ਰਾਈਟ ਕਲਿੱਕ ਕਰੋ।
2) ਰਾਈਟ ਕਲਿੱਕ ਕਰਕੇ Extract All ਕਰੋ। ਇੱਕ ਫੋਲਡਰ ਬਣ ਜਾਵੇਗਾ ਜਿਸਦਾ ਨਾਮ .zip ਫਾਈਲ ਦੇ ਨਾਮ ਵਰਗਾ ਹੋਵੇਗਾ।  ਜੇ ਕਿਸੇ ਕਾਰਣ ਕਰਕੇ ਇਹ ਆਪਸ਼ਨ ਨਹੀਂ ਆਉਂਦੀ ਤਾਂ ਤੁਸੀਂ WinRAR ,7-zip ਆਦਿ ਸਾਫਟਵੇਅਰਾਂ ਨਾਲ ਵੀ ਇਹ ਕੰਮ ਕਰ ਸਕਦੇ ਹੋ।
3) ਫੋਲਡਰ ਨੂੰ ਖੋਲਕੇ 'G' ਨਿਸ਼ਾਨ ਵਾਲੀ 'Unicode2Anmol.exe' ਖੋਲੋ। GUCA ਤੋਂ ਨਾਮ ਇਸ ਕਰਕੇ ਬਦਲਿਆ ਗਿਆ ਹੈ ਤਾਂ ਕਿ ਪਛਾਣਨ ਵਿੱਚ ਸੌਖ ਰਹੇ ਕਿ ਕਿਹੜੇ ਫੋਲਡਰ ਵਿੱਚ ਕਿਹੜਾ ਕਨਵਰਟਰ ਹੈ।
4)  'Unicode2Anmol.exe' ਖੋਲ ਕੇ Tools>Options ਤੇ ਜਾਓ। ਫਿਰ General ਵਿੱਚ ਜਾਓ।

ਅਨਮੋਲ ਲਿਪੀ ਤੋਂ ਅਸੀਸ ਫੌਂਟ ਕਨਵਰਟਰ

ਅੱਜ ਕੱਲ ਅਨਮੋਲ ਲਿਪੀ ਫੌਂਟ ਬਹੁਤ ਵਰਤੋਂ ਵਿੱਚ ਆ ਰਿਹਾ ਹੈ। ਇਹ ਇੱਕ ਫੋਨੈਟਿਕ ਅਰਥਾਤ ਧੁਨੀ ਅਧਾਰਿਤ ਫੌਂਟ ਹੈ। ਜਿਵੇਂ ਕਿ ਇਸ ਵਿੱਚ 'k' ਦੱਬਣ ਤੇ 'ਕ' ਟਾਈਪ ਹੁੰਦਾ ਹੈ। ਅਸੀਸ ਫੌਂਟ ਦਫ਼ਤਰਾਂ ਵਿੱਚ ਅੱਜ ਵੀ ਬਹੁਤ ਵਰਤੋਂ ਵਿੱਚ ਹੈ। ਇਹ ਇੱਕ ਰਮਿੰਗਟਨ ਟਾਈਪਰਾਈਟਰ ਅਧਾਰਿਤ ਫੌਂਟ ਹੈ। ਇਹ ਉਹਨਾਂ ਲੋਕਾਂ ਵਾਸਤੇ ਬਣਾਇਆ ਗਿਆ ਸੀ ਜੋ ਕਿ ਟਾਈਪਰਾਈਟਰ ਉੱਪਰ ਟਾਈਪ ਕਰਨਾ ਸਿੱਖੇ ਸਨ। ਇਸ ਕਰਕੇ ਉਹਨਾਂ ਲੋਕਾਂ ਨੂੰ ਅਨਮੋਲ ਵਿੱਚ ਕੰਮ ਕਰਨ ਵਿੱਚ ਬਹੁਤ ਸਮੱਸਿਆ ਆਉਂਦੀ ਹੈ ਜੋ ਅਸੀਸ ਤੇ ਟਾਈਪ ਕਰਨਾ ਸਿੱਖੇ ਹੁੰਦੇ ਹਨ। ਜੇਕਰ ਉਨ੍ਹਾਂ ਪਾਸ ਕੋਈ ਪੱਤਰ ਅਨਮੋਲ ਵਿੱਚ ਆਉਂਦਾ ਹੈ, ਤਾਂ ਉਹਨਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਲਈ ਤਾਂ ਉਹਨਾਂ ਨੂੰ ਕਿਸੇ ਵੈਬਸਾਈਟ ਤੇ ਜਾਕੇ ਉਸਨੂੰ ਅਸੀਸ ਵਿੱਚ ਬਦਲਣਾ ਪੈਂਦਾ ਹੈ। ਪਰ ਜੇਕਰ ਕਿਸੇ ਕੋਲ ਇੰਟਰਨੈੱਟ ਦੀ ਸਹੂਲਤ ਨਾ ਹੋਵੇ, ਜਾਂ ਇੰਟਰਨੈੱਟ ਤੇ ਉਸਨੂੰ ਕਨਵਰਟ ਕਰਨਾ ਸੰਭਵ ਨਾ ਹੋਵੇ। ਇਸ ਲਈ GUCA ਦਾ ਨਿਰਮਾਣ ਕੀਤਾ ਗਿਆ। ਇਸ ਵਿੱਚ ਅਨਮੋਲ ਤੋਂ ਯੂਨੀਕੋਡ, ਅਨਮੋਲ ਤੋਂ ਸਤਲੁਜ, ਸਤਲੁਜ ਤੋਂ ਅਨਮੋਲ ਆਦਿ ਦੇ ਕਨਵਰਟਰ ਪਹਿਲਾਂ ਤੋਂ ਹੀ ਦਿੱਤੇ ਹੋਏ ਹਨ। ਪਰ  ਅਨਮੋਲ ਤੋਂ ਅਸੀਸ ਦਾ ਕਨਵਰਟਰ ਨਹੀਂ ਸੀ ਦਿੱਤਾ ਗਿਆ। ਸੋ ਬੜੀ ਮਿਹਨਤ ਨਾਲ ਇਹ ਕਨਵਰਟਰ ਫਾਈਲ ਤਿਆਰ ਕੀਤੀ ਹੈ।
            ਵਰਤਣ ਦਾ ਤਰੀਕਾ : 1) ਸਭ ਤੋਂ ਪਹਿਲਾਂ ਇਸ .zip ਫਾਈਲ ਨੂੰ ਰਾਈਟ ਕਲਿੱਕ ਕਰੋ।
2) ਰਾਈਟ ਕਲਿੱਕ ਕਰਕੇ Extract All ਕਰੋ। ਇੱਕ ਫੋਲਡਰ ਬਣ ਜਾਵੇਗਾ ਜਿਸਦਾ ਨਾਮ .zip ਫਾਈਲ ਦੇ ਨਾਮ ਵਰਗਾ ਹੋਵੇਗਾ।  ਜੇ ਕਿਸੇ ਕਾਰਣ ਕਰਕੇ ਇਹ ਆਪਸ਼ਨ ਨਹੀਂ ਆਉਂਦੀ ਤਾਂ ਤੁਸੀਂ WinRAR ,7-zip ਆਦਿ ਸਾਫਟਵੇਅਰਾਂ ਨਾਲ ਵੀ ਇਹ ਕੰਮ ਕਰ ਸਕਦੇ ਹੋ।
3) ਫੋਲਡਰ ਨੂੰ ਖੋਲਕੇ 'G' ਨਿਸ਼ਾਨ ਵਾਲੀ 'Anmol2Asees.exe' ਖੋਲੋ। GUCA ਤੋਂ ਨਾਮ ਇਸ ਕਰਕੇ ਬਦਲਿਆ ਗਿਆ ਹੈ ਤਾਂ ਕਿ ਪਛਾਣਨ ਵਿੱਚ ਸੌਖ ਰਹੇ ਕਿ ਕਿਹੜੇ ਫੋਲਡਰ ਵਿੱਚ ਕਿਹੜਾ ਕਨਵਰਟਰ ਹੈ।
4)  'Anmol2Asees.exe' ਖੋਲ ਕੇ Tools>Options ਤੇ ਜਾਓ। ਫਿਰ General ਵਿੱਚ ਜਾਓ।

ਅਸੀਸ ਤੋਂ ਅਨਮੋਲ ਲਿਪੀ ਫੌਂਟ ਕਨਵਰਟਰ

ਅਸੀਸ ਫੌਂਟ ਦਫ਼ਤਰਾਂ ਵਿੱਚ ਅੱਜ ਵੀ ਬਹੁਤ ਵਰਤੋਂ ਵਿੱਚ ਹੈ। ਇਹ ਇੱਕ ਰਮਿੰਗਟਨ ਟਾਈਪਰਾਈਟਰ ਅਧਾਰਿਤ ਫੌਂਟ ਹੈ। ਪਰ ਅੱਜ ਕੱਲ ਅਨਮੋਲ ਲਿਪੀ ਫੌਂਟ ਬਹੁਤ ਵਰਤੋਂ ਵਿੱਚ ਆ ਰਿਹਾ ਹੈ। ਇਹ ਇੱਕ ਫੋਨੈਟਿਕ ਅਰਥਾਤ ਧੁਨੀ ਅਧਾਰਿਤ ਫੌਂਟ ਹੈ। ਜਿਵੇਂ ਕਿ ਇਸ ਵਿੱਚ 's' ਦੱਬਣ ਤੇ 'ਸ' ਟਾਈਪ ਹੁੰਦਾ ਹੈ। ਜਦਕਿ ਅਸੀਸ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਕਰਕੇ ਉਹਨਾਂ ਲੋਕਾਂ ਨੂੰ ਅਸੀਸ ਵਿੱਚ ਕੰਮ ਕਰਨ ਵਿੱਚ ਬਹੁਤ ਸਮੱਸਿਆ ਆਉਂਦੀ ਹੈ ਜੋ ਅਨਮੋਲ ਤੇ ਟਾਈਪ ਕਰਨਾ ਸਿੱਖੇ ਹੁੰਦੇ ਹਨ। ਜੇਕਰ ਉਨ੍ਹਾਂ ਪਾਸ ਕੋਈ ਪੱਤਰ ਅਸੀਸ ਵਿੱਚ ਆਉਂਦਾ ਹੈ, ਤਾਂ ਉਹਨਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਲਈ ਤਾਂ ਉਹਨਾਂ ਨੂੰ ਕਿਸੇ ਵੈਬਸਾਈਟ ਤੇ ਜਾਕੇ ਉਸਨੂੰ ਅਨਮੋਲ ਵਿੱਚ ਬਦਲਣਾ ਪੈਂਦਾ ਹੈ। ਪਰ ਜੇਕਰ ਕਿਸੇ ਕੋਲ ਇੰਟਰਨੈੱਟ ਦੀ ਸਹੂਲਤ ਨਾ ਹੋਵੇ, ਜਾਂ ਇੰਟਰਨੈੱਟ ਤੇ ਉਸਨੂੰ ਕਨਵਰਟ ਕਰਨਾ ਸੰਭਵ ਨਾ ਹੋਵੇ। ਇਸ ਲਈ GUCA ਦਾ ਨਿਰਮਾਣ ਕੀਤਾ ਗਿਆ। ਇਸ ਵਿੱਚ ਅਨਮੋਲ ਤੋਂ ਯੂਨੀਕੋਡ, ਅਨਮੋਲ ਤੋਂ ਸਤਲੁਜ, ਸਤਲੁਜ ਤੋਂ ਅਨਮੋਲ ਆਦਿ ਦੇ ਕਨਵਰਟਰ ਪਹਿਲਾਂ ਤੋਂ ਹੀ ਦਿੱਤੇ ਹੋਏ ਹਨ। ਪਰ ਅਸੀਸ ਤੋਂ ਅਨਮੋਲ ਦਾ ਕਨਵਰਟਰ ਨਹੀਂ ਸੀ ਦਿੱਤਾ ਗਿਆ। ਸੋ ਬੜੀ ਮਿਹਨਤ ਨਾਲ ਇਹ ਕਨਵਰਟਰ ਫਾਈਲ ਤਿਆਰ ਕੀਤੀ ਹੈ।
             
       ਵਰਤਣ ਦਾ ਤਰੀਕਾ : 1) ਸਭ ਤੋਂ ਪਹਿਲਾਂ ਇਸ .zip ਫਾਈਲ ਨੂੰ ਰਾਈਟ ਕਲਿੱਕ ਕਰੋ।
2) ਰਾਈਟ ਕਲਿੱਕ ਕਰਕੇ Extract All ਕਰੋ। ਇੱਕ ਫੋਲਡਰ ਬਣ ਜਾਵੇਗਾ ਜਿਸਦਾ ਨਾਮ .zip ਫਾਈਲ ਦੇ ਨਾਮ ਵਰਗਾ ਹੋਵੇਗਾ।  ਜੇ ਕਿਸੇ ਕਾਰਣ ਕਰਕੇ ਇਹ ਆਪਸ਼ਨ ਨਹੀਂ ਆਉਂਦੀ ਤਾਂ ਤੁਸੀਂ WinRAR ,7-zip ਆਦਿ ਸਾਫਟਵੇਅਰਾਂ ਨਾਲ ਵੀ ਇਹ ਕੰਮ ਕਰ ਸਕਦੇ ਹੋ।
3) ਫੋਲਡਰ ਨੂੰ ਖੋਲਕੇ 'G' ਨਿਸ਼ਾਨ ਵਾਲੀ 'Asees2Anmol.exe' ਖੋਲੋ। GUCA ਤੋਂ ਨਾਮ ਇਸ ਕਰਕੇ ਬਦਲਿਆ ਗਿਆ ਹੈ ਤਾਂ ਕਿ ਪਛਾਣਨ ਵਿੱਚ ਸੌਖ ਰਹੇ ਕਿ ਕਿਹੜੇ ਫੋਲਡਰ ਵਿੱਚ ਕਿਹੜਾ ਕਨਵਰਟਰ ਹੈ।
4)  'Asees2Anmol.exe' ਖੋਲ ਕੇ Tools>Options ਤੇ ਜਾਓ। ਫਿਰ General ਵਿੱਚ ਜਾਓ।