ਅਸੀਸ ਤੋਂ ਅਨਮੋਲ ਲਿਪੀ ਫੌਂਟ ਕਨਵਰਟਰ

ਅਸੀਸ ਫੌਂਟ ਦਫ਼ਤਰਾਂ ਵਿੱਚ ਅੱਜ ਵੀ ਬਹੁਤ ਵਰਤੋਂ ਵਿੱਚ ਹੈ। ਇਹ ਇੱਕ ਰਮਿੰਗਟਨ ਟਾਈਪਰਾਈਟਰ ਅਧਾਰਿਤ ਫੌਂਟ ਹੈ। ਪਰ ਅੱਜ ਕੱਲ ਅਨਮੋਲ ਲਿਪੀ ਫੌਂਟ ਬਹੁਤ ਵਰਤੋਂ ਵਿੱਚ ਆ ਰਿਹਾ ਹੈ। ਇਹ ਇੱਕ ਫੋਨੈਟਿਕ ਅਰਥਾਤ ਧੁਨੀ ਅਧਾਰਿਤ ਫੌਂਟ ਹੈ। ਜਿਵੇਂ ਕਿ ਇਸ ਵਿੱਚ 's' ਦੱਬਣ ਤੇ 'ਸ' ਟਾਈਪ ਹੁੰਦਾ ਹੈ। ਜਦਕਿ ਅਸੀਸ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਇਸ ਕਰਕੇ ਉਹਨਾਂ ਲੋਕਾਂ ਨੂੰ ਅਸੀਸ ਵਿੱਚ ਕੰਮ ਕਰਨ ਵਿੱਚ ਬਹੁਤ ਸਮੱਸਿਆ ਆਉਂਦੀ ਹੈ ਜੋ ਅਨਮੋਲ ਤੇ ਟਾਈਪ ਕਰਨਾ ਸਿੱਖੇ ਹੁੰਦੇ ਹਨ। ਜੇਕਰ ਉਨ੍ਹਾਂ ਪਾਸ ਕੋਈ ਪੱਤਰ ਅਸੀਸ ਵਿੱਚ ਆਉਂਦਾ ਹੈ, ਤਾਂ ਉਹਨਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਲਈ ਤਾਂ ਉਹਨਾਂ ਨੂੰ ਕਿਸੇ ਵੈਬਸਾਈਟ ਤੇ ਜਾਕੇ ਉਸਨੂੰ ਅਨਮੋਲ ਵਿੱਚ ਬਦਲਣਾ ਪੈਂਦਾ ਹੈ। ਪਰ ਜੇਕਰ ਕਿਸੇ ਕੋਲ ਇੰਟਰਨੈੱਟ ਦੀ ਸਹੂਲਤ ਨਾ ਹੋਵੇ, ਜਾਂ ਇੰਟਰਨੈੱਟ ਤੇ ਉਸਨੂੰ ਕਨਵਰਟ ਕਰਨਾ ਸੰਭਵ ਨਾ ਹੋਵੇ। ਇਸ ਲਈ GUCA ਦਾ ਨਿਰਮਾਣ ਕੀਤਾ ਗਿਆ। ਇਸ ਵਿੱਚ ਅਨਮੋਲ ਤੋਂ ਯੂਨੀਕੋਡ, ਅਨਮੋਲ ਤੋਂ ਸਤਲੁਜ, ਸਤਲੁਜ ਤੋਂ ਅਨਮੋਲ ਆਦਿ ਦੇ ਕਨਵਰਟਰ ਪਹਿਲਾਂ ਤੋਂ ਹੀ ਦਿੱਤੇ ਹੋਏ ਹਨ। ਪਰ ਅਸੀਸ ਤੋਂ ਅਨਮੋਲ ਦਾ ਕਨਵਰਟਰ ਨਹੀਂ ਸੀ ਦਿੱਤਾ ਗਿਆ। ਸੋ ਬੜੀ ਮਿਹਨਤ ਨਾਲ ਇਹ ਕਨਵਰਟਰ ਫਾਈਲ ਤਿਆਰ ਕੀਤੀ ਹੈ।
             
       ਵਰਤਣ ਦਾ ਤਰੀਕਾ : 1) ਸਭ ਤੋਂ ਪਹਿਲਾਂ ਇਸ .zip ਫਾਈਲ ਨੂੰ ਰਾਈਟ ਕਲਿੱਕ ਕਰੋ।
2) ਰਾਈਟ ਕਲਿੱਕ ਕਰਕੇ Extract All ਕਰੋ। ਇੱਕ ਫੋਲਡਰ ਬਣ ਜਾਵੇਗਾ ਜਿਸਦਾ ਨਾਮ .zip ਫਾਈਲ ਦੇ ਨਾਮ ਵਰਗਾ ਹੋਵੇਗਾ।  ਜੇ ਕਿਸੇ ਕਾਰਣ ਕਰਕੇ ਇਹ ਆਪਸ਼ਨ ਨਹੀਂ ਆਉਂਦੀ ਤਾਂ ਤੁਸੀਂ WinRAR ,7-zip ਆਦਿ ਸਾਫਟਵੇਅਰਾਂ ਨਾਲ ਵੀ ਇਹ ਕੰਮ ਕਰ ਸਕਦੇ ਹੋ।
3) ਫੋਲਡਰ ਨੂੰ ਖੋਲਕੇ 'G' ਨਿਸ਼ਾਨ ਵਾਲੀ 'Asees2Anmol.exe' ਖੋਲੋ। GUCA ਤੋਂ ਨਾਮ ਇਸ ਕਰਕੇ ਬਦਲਿਆ ਗਿਆ ਹੈ ਤਾਂ ਕਿ ਪਛਾਣਨ ਵਿੱਚ ਸੌਖ ਰਹੇ ਕਿ ਕਿਹੜੇ ਫੋਲਡਰ ਵਿੱਚ ਕਿਹੜਾ ਕਨਵਰਟਰ ਹੈ।
4)  'Asees2Anmol.exe' ਖੋਲ ਕੇ Tools>Options ਤੇ ਜਾਓ। ਫਿਰ General ਵਿੱਚ ਜਾਓ।
5) 'Original Text Font' ਵਾਲੀ ਡੱਬੀ ਤੇ ਕਲਿੱਕ ਕਰਕੇ ਅਸੀਸ ਚੁਣੋ। ਅਸੀਸ ਫੌਂਟ ਤੇ "ਤਕਕਤ" ਆਦਿ ਅੱਖਰ ਲਿਖੇ ਹੋਣਗੇ।6) 'Converted Text Font' ਵਾਲੀ ਡੱਬੀ ਤੇ ਕਲਿੱਕ ਕਰਕੇ ਅਨਮੋਲ ਲਿਪੀ ਚੁਣੋ।7) ਫਿਰ Tools>Options ਤੇ ਜਾਕੇ Mappings ਨੂੰ ਕਲਿੱਕ ਕਰੋ। Asees Anmol ਵਾਲੀ ਆਪਸ਼ਨ ਤੇ ਸਹੀ ਦਾ ਨਿਸ਼ਾਨ (ਟਿੱਕ ਮਾਰਕ) ਕਰਕੇ OK ਤੇ ਕਲਿੱਕ ਕਰੋ।8) ਹੁਣ ਤੁਸੀਂ ਉੱਪਰਲੇ ਬਕਸੇ ਵਿੱਚ ਅਸੀਸ ਵਿੱਚ ਟਾਈਪ ਕੀਤਾ ਪੇਸਟ ਕਰ ਸਕਦੇ ਹੋ ਅਤੇ Convert ਤੇ ਕਲਿੱਕ ਕਰਕੇ ਤੁਹਾਨੂੰ ਸਾਰਾ ਅਨਮੋਲ ਲਿਪੀ ਵਿੱਚ ਨਿਚਲੇ ਬਕਸੇ ਵਿੱਚ ਪ੍ਰਾਪਤ ਹੋ ਜਾਵੇਗਾ।Download : Asees to Anmollipi Converter

                   Link 2
               
                   

No comments:

Post a Comment