Google Chrome ਤੇ ਪੰਜਾਬੀ ਵੈਬਸਾਈਟਜ਼ ਵਿੱਚ ਆਉਂਦੀਆਂ ਡੱਬੀਆਂ ਦਾ ਹੱਲ

ਗੂਗਲ ਕ੍ਰੋਮ ਵਿੱਚ ਪੰਜਾਬੀ ਵੈਬਸਾਈਟਜ਼ ਨੂੰ ਵੇਖਣ ਤੇ ਬੜੀ ਅਜੀਬ ਸਮੱਸਿਆ ਆਉਂਦੀ ਹੈ। ਕਈ ਵਾਰ ਫੇਸਬੁੱਕ ਜਾਂ ਕਿਸੇ ਹੋਰ ਵੈਬਸਾਈਟ ਜਿਸਤੇ ਪੰਜਾਬੀ ਲਿਖੀ ਹੋਵੇ, ਦੋ ਸ਼ਬਦਾਂ ਵਿਚਾਲੇ ਖਾਲੀ ਥਾਂ ਦੀ ਥਾਂ ਤੇ ਚੌਰਸ ਡੱਬੀਆਂ ਦਿਖਣ ਲੱਗ ਪੈਂਦੀਆਂ ਹਨ,ਜਿਸ ਨਾਲ ਲਿਖਿਆ ਸਮਝ ਵਿੱਚ ਨਹੀਂ ਆਉਂਦਾ।


ਇਹ ਸਮੱਸਿਆ Internet Explorer ਅਤੇ Firefox ਵਿੱਚ ਨਹੀਂ ਹੈ। ਇਸ ਲਈ ਕੰਮ ਚਲਾਉਣ ਲਈ ਤੁਸੀਂ ਉਸ ਸਾਈਟ ਨੂੰ ਇਹਨਾਂ ਵਿੱਚ ਵੀ ਖੋਲ ਸਕਦੇ ਹੋ। ਜੇ ਇੰਝ ਨਹੀਂ ਕਰਨਾ ਚਾਹੁੰਦੇ ਤਾਂ Google Chrome ਤੇ ਸੱਜੇ ਪਾਸੇ ਉਪਰਲੇ ਪਾਸੇ ਵਾਲੇ ਤਿੰਨ ਲਕੀਰਾਂ ਵਾਲੇ ਨਿਸ਼ਾਨ ਤੇ ਕਲਿੱਕ ਕਰੋ। ਇੱਕ ਮੀਨੂ ਖੁੱਲੇਗਾ ਤੇ Zoom ਵਾਲੀ ਔਪਸ਼ਨ ਦੇ ਨਾਲ ਬਣੇ '-' ਜਾ '+' ਉੱਤੇ ਕਲਿੱਕ ਕਰੋ। ਇਸ ਨਾਲ  ਅੱਖਰ ਛੋਟੇ ਵੱਡੇ ਹੋਣਗੇ। ਅੱਖਰ ਛੋਟੇ ਕਰਨ ਨਾਲ ਵੀ ਸਮੱਸਿਆ ਹੱਲ ਹੋ ਸਕਦੀ ਹੈ ਪਰ '+' ਵਾਲਾ ਤਰੀਕਾ ਜਿਆਦਾ ਵਧੀਆ ਹੈ। ਤੁਸੀਂ ਅੱਖਰ ਜਿੰਨੇ ਵੱਡੇ ਕਰਨੇ ਚਾਹੁੰਦੇ ਹੋ ਕਰ ਸਕਦੇ ਹੋ ਪਰ ਜੇ ਤੁਸੀਂ ਸਿਰਫ ਇੱਕ ਕਲਿੱਕ ਨਾਲ ਹੀ ਸਮੱਸਿਆ ਹੱਲ ਕਰ ਲਈ ਹੈ ਤਾਂ ਜਿਆਦਾ ਕਲਿੱਕ ਕਰਕੇ ਅੱਖਰ ਬਹੁਤੇ ਵੱਡੇ ਕਰਨ ਦੀ ਲੋੜ ਨਹੀਂ।ਵੈਬਸਾਈਟ ਦਾ ਅਕਾਰ ਨਾਰਮਲ ਕਰਨ ਲਈ ਤੁਸੀਂ '-' ,'+' ਤੇ ਤਦ ਤੱਕ ਕਲਿੱਕ ਕਰਦੇ ਰਹੋ ਜਦ ਤੱਕ ਸਾਇਜ਼ 100% ਤੇ ਵਾਪਸ ਨਹੀਂ ਆ ਜਾਂਦਾ। ਇਸ ਨਾਲ ਸਿਰਫ ਉਹੀ ਵੈਬਸਾਈਟ ਬਦਲੇਗੀ ਜੋ ਤੁਸੀਂ ਉਸ ਵਕਤ ਮੇਨ ਸਕ੍ਰੀਨ ਤੇ ਖੋਲ ਕੇ ਰੱਖੀ ਹੋਵੇਗੀ।
 

No comments:

Post a Comment